ਪਿੰਡ ਮਚਾਕੀ ਖੁਰਦ ਵਿਖੇ ਆਤਮਾ ਸਕੀਮ ਅਧੀਨ ਫਾਰਮ ਫੀਲਡ ਸਕੂਲ ਪ੍ਰੋਗਰਾਮ ਦਾ ਆਯੋਜਨ

ਪਿੰਡ ਮਚਾਕੀ ਖੁਰਦ ਵਿਖੇ ਆਤਮਾ ਸਕੀਮ ਅਧੀਨ ਫਾਰਮ ਫੀਲਡ ਸਕੂਲ ਪ੍ਰੋਗਰਾਮ ਦਾ ਆਯੋਜਨ

ਫਰੀਦਕੋਟ 23 ਦਸੰਬਰ 2021, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ ਪਿੰਡ ਮਚਾਕੀ ਖੁਰਦ ਵਿਖੇ ਆਤਮਾ ਸਕੀਮ ਅਧੀਨ ਫਾਰਮ ਫੀਲਡ ਸਕੂਲ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਫਾਰਮ ਫੀਲਡ ਸਕੂਲ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਡੇਅਰੀ ਦੇ ਕਿੱਤੇ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣਾ ਸੀ। ਇਸ ਕੈਂਪ ਵਿੱਚ ਡਾ. ਕੇਵਲ ਕ੍ਰਿਸ਼ਨ ਅਰੋੜਾ ਰਿਟਾਇਰਡ ਵੈਟਨਰੀ ਅਫਸਰ ਨੇ ਵਿਸ਼ੇਸ਼  ਤੌਰ ਤੇ ਸ਼ਿਰਕਤ ਕੀਤੀ।

         ਇਸ ਮੌਕੇ ਡਾ. ਕੇਵਲ ਕ੍ਰਿਸ਼ਨ ਅਰੋੜਾ ਰਿਟਾਇਰਡ ਵੈਟਨਰੀ ਅਫਸਰ ਨੇ ਕਿਸਾਨਾਂ ਨੂੰ ਪਸ਼ੂਆਂ ਦੀਆਂ ਚੱਲ ਰਹੀਆਂ ਮੁੱਖ ਬਿਮਾਰੀਆਂ ਸਬੰਧੀ ਜਾਣੂ ਕਰਵਾਇਆ ਅਤੇ ਇਨ੍ਹਾਂ ਬਿਮਾਰੀਆਂ ਤੋ ਬਚਣ ਲਈ ਜਰੂਰੀ ਨੁਕਤੇ ਦੱਸੇ। ਉਨ੍ਹਾਂ ਕਿਸਾਨਾਂ ਨੂੰ ਵਧੇਰੇ ਦੁੱਧ ਪ੍ਰਾਪਤ ਕਰਨ ਅਤੇ ਦੁਧਾਰੂ ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਵਿਸਥਾਰ ਵਿੱਚ ਦੱਸਿਆ । ਡਾ. ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ ਫਰੀਦਕੋਟ ਵੱਲੋ ਆਤਮਾ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 21ਵੀ ਸਦੀ ਵਿੱਚ ਨਵੀਆਂ ਖੇਤੀ ਤਕਨੀਕਾਂ (ਮੋਬਾਇਲ ਐੱਪ, ਇੰਟਰਨੈੱਟ ਆਦਿ) ਨਾਲ ਜੁੜ ਕੇ ਤਕਨੀਕੀ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤਾਂ ਜੋ ਅਸੀ ਸਮੇਂ ਦੇ ਹਾਣੀ ਬਣ ਸਕੀਏ। ਇਸ ਤੋ ਇਲਾਵਾ ਡਾ. ਸ਼ਮਿੰਦਰ ਸਿੰਘ ਬੀ.ਟੀ.ਐਮ ਆਤਮਾ ਵੱਲੋ ਫਾਰਮ ਫੀਲਡ ਸਕੂਲ, ਟੇ੍ਰਨਿੰਗਜ਼ ਅਤੇ ਐਕਸਪੋਜਰ ਵਿਜ਼ਿਟ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਸੁਖਦੀਪ ਸਿੰਘ ਖੇਤੀਬਾੜੀ ਸਬ-ਇੰਸਪੈਕਟਰ ਵੱਲੋ ਹਾੜ੍ਹੀ ਦੀਆਂ ਫਸਲਾਂ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਰਵਿੰਦਰਪਾਲ ਸਿੰਘ ਏ.ਟੀ.ਐਮ ਆਤਮਾ ਵੱਲੋ ਕੈਂਪ ਦਾ ਪ੍ਰਬੰਧ ਕੀਤਾ ਗਿਆ ਅਤੇ ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਡੇਅਰੀ ਕੈਂਪ ਵਿੱਚ 50 ਦੇ ਕਰੀਬ ਕਿਸਾਨਾਂ ਵੱਲੋ ਭਾਗ ਲਿਆ ਗਿਆ।