ਨਗਰ ਸੁਧਾਰ ਟਰੱਸਟ ਫਰੀਦਕੋਟ ਦੇ 6 ਨਵ ਨਿਯੁਕਤ ਮੈਬਰਾਂ ਨੇ ਅਹੁਦਾ ਸੰਭਾਲਿਆ

ਨਗਰ ਸੁਧਾਰ ਟਰੱਸਟ ਫਰੀਦਕੋਟ ਦੇ 6 ਨਵ ਨਿਯੁਕਤ ਮੈਬਰਾਂ ਨੇ ਅਹੁਦਾ ਸੰਭਾਲਿਆ

ਕਾਂਗਰਸੀ ਆਗੂ ਜੈਸ਼ਨਦੀਪ ਸਿੰਘ ਢਿੱਲੋਂ ਨੇ ਸ਼ਹਿਰ ਦੀ ਭਲਾਈ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ

ਫਰੀਦਕੋਟ 7 ਜਨਵਰੀ (ਸ਼ਿਵਮ ਮਦਾਨ ) ਪੰਜਾਬ ਸਰਕਾਰ ਵੱਲੋਂ ਫਰੀਦਕੋਟ ਦੇ ਵਿਧਾਇਕ ਅਤੇ ਮਾਰਕਫੈਂਡ ਪੰਜਾਬ ਦੇ ਚੇਅਰਮੈਨ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਦੀ ਸਿਫਾਰਿਸ਼ ਤੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਵਾਲੇ 6 ਸ਼ਹਿਰ ਵਾਸੀਆਂ ਨੂੰ ਨਗਰ ਸੁਧਾਰ ਟਰੱਸਟ ਫਰੀਦਕੋਟ ਦੇ ਮੈਂਬਰ ਮਨੋਨੀਤ ਕੀਤਾ ਗਿਆ ਹੈ। ਅੱਜ ਇਨ੍ਹਾਂ ਮੈਂਬਰਾਂ ਜਿੰਨਾ ਵਿੱਚ ਸ਼੍ਰੀ ਰਾਕੇਸ਼ ਕੁਮਾਰ ਪੁੱਤਰ ਸ੍ਰੀ ਸੋਹਣ ਕੁਮਾਰ ਲਾਲ ਰੋਜ਼ ਐਵੀਨਿਊ ਫ਼ਰੀਦਕੋਟ, ਸ੍ਰੀ ਪ੍ਰੀਤਪਾਲ ਸਿੰਘ ਭੰਡਾਰੀ ਪੁੱਤਰ ਸ੍ਰੀ ਮੋਹਿੰਦਰ ਸਿੰਘ ਭੰਡਾਰੀ ਵਾਸੀ ਗਲੀ ਨੰਬਰ 3, ਭਾਨ ਸਿੰਘ ਕਲੋਨੀ, ਸ੍ਰੀ ਬਰਜਿੰਦਰ ਸਿੰਘ ਪੁੱਤਰ ਸ੍ਰੀ ਜੈਪਾਲ ਸਿੰਘ ਵਾਸੀ ਮੁਹੱਲਾਂ ਜੈਨੀਆ ਗੇਲਾ ਰਾਮ, ਸ੍ਰੀ ਰੇਸ਼ਮ ਸਿੰਘ ਪੁੱਤਰ ਸ੍ਰੀ ਦਲੀਪ ਸਿੰਘ ਵਾਸੀ ਗਲੀ ਨੰ 1 ਗੁਰੂ ਨਾਨਕ ਕਲੋਨੀ ਫ਼ਰੀਦਕੋਟ, ਸ੍ਰੀ ਜਤਿੰਦਰ ਸਿੰਘ ਪੁੱਤਰ ਸ੍ਰੀ ਮਲਕੀਤ ਸਿੰਘ ਗਲੀ ਨੰਬਰ 1 ਸ਼ਹੀਦ ਬਲਵਿੰਦਰ ਸਿੰਘ ਨਗਰ ਅਤੇ ਸ੍ਰੀ ਰਿਸ਼ੂ ਗੁਪਤਾ ਪੁੱਤਰ ਸ੍ਰੀ ਅੰਮ੍ਰਿਤ ਲਾਲ ਵਾਸੀ ਨੇੜੇ ਜੈਨ ਸਕੂਲ ਫ਼ਰੀਦਕੋਟ ਸ਼ਾਮਲ ਹਨ ਵੱਲੋਂ ਸੀਨੀਆਰ ਕਾਂਗਰਸੀ ਆਗੂ ਸ੍ਰੀ ਜੈਸ਼ਨਦੀਪ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ, ਚੇਅਰਮੈਨ ਸ੍ਰੀ ਲਲਿਤ ਮੋਹਨ ਗੁਪਤਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਿਆ। ਇਸ ਮੌਕੇ ਨਗਰ ਸੁਧਾਰ ਟਰੱਸਟ ਫਰੀਦਕੋਟ ਦੇ ਚੇਅਰਮੈਨ ਐਡਵੋਕੇਟ ਸ੍ਰੀ ਲਲਿਤ ਗੁਪਤਾ ਨੇ ਸ੍ਰੀ ਜੈਸ਼ਨਦੀਪ ਸਿੰਘ ਢਿੱਲੋਂ, ਨਵ ਨਿਯੁਕਤ ਮੈਂਬਰਾਂ ਅਤੇ ਸਮੂਹ ਪੰਤਵੰਤਿਆ ਨੂੰ ਜੀ ਆਇਆ ਕਹਿੰਦਿਆ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸ੍ਰੀ ਜੈਸ਼ਨਦੀਪ ਸਿੰਘ ਢਿੱਲੋ ਨੇ ਇਨ੍ਹਾਂ ਨਵ ਨਿਯੁਕਤ ਨਗਰ ਸੁਧਾਰ ਟਰਸੱਟ ਦੇ ਮੈਂਬਰਾਂ ਨੂੰ ਕਿਹਾ ਕਿ ਸ਼ਹਿਰ ਦੀ ਭਲਾਈ ਅਤੇ ਲੋਕਾਂ ਦੀ ਸਹੂਲਤ ਲਈ ਇਕਜੁੱਟ ਹੋ ਕੇ ਕੰਮ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਫਰੀਦਕੋਟ ਸ਼ਹਿਰ ਤੇ ਸਮੁੱਚੇ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਗਰਾਂਟ ਖਰਚੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਇਸ ਮੌਕੇ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਸ੍ਰੀ ਨਰਿੰਦਰ ਸਿੰਘ ਨਿੰਦਾ, ਸ੍ਰੀ ਗਿੰਦਰਜੀਤ ਸਿੰਘ ਸੇਂਖੋਂ ਚੇਅਰਮੈਨ ਮਾਰਕਿਟ ਕਮੇਟੀ, ਸ੍ਰੀ ਅਸ਼ੋਕ ਜੈਨ ਉਪ ਚੇਅਰਮੈਨ, ਡਾ. ਪ੍ਰਭਤੇਸ਼ਵਰ ਮੋਹਨ ਸਿੰਘ, ਸ੍ਰੀ ਅਮਿਤ ਕੁਮਾਰ ਜੁਗਨੂੰ ਕਾਰਜਕਾਰੀ ਜਿਲ੍ਹਾ ਕਾਂਗਰਸ ਪ੍ਰਧਾਨ, ਸ੍ਰੀ ਗੁਰਤੇਜ ਸਿੰਘ ਗੁੱਡੂ, ਐਡਵੋਕੇਟ ਸ੍ਰੀ ਦਿਲਦੀਪ ਸਿੰਘ, ਸ੍ਰੀ ਦਨੇਸ਼ ਜਿੰਦਲ, ਡਾ. ਜੰਗੀਰ ਸਿੰਘ. ਸ੍ਰੀ ਜਤਿੰਦਰ ਕੁਮਾਰ, ਸ੍ਰੀ ਸਿਲੈਚੀ ਗੁਪਤਾ, ਸ੍ਰੀ ਰਿਕੀ ਗਾਂਧੀ ਉਪ ਪ੍ਰਧਾਨ ਨਗਰ ਕੌਂਸਲ, ਸ੍ਰੀ ਪ੍ਰਵੀਨ ਕਾਲਾ, ਸ੍ਰੀ ਰਜਨੀਸ਼ ਗਰੋਵਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਸ਼ਹਿਰ ਵਾਸੀ ਹਾਜ਼ਰ ਸਨ।