ਵੱਡਾ ਹਾਦਸਾ ਟਲਿਆ : ਸ਼੍ਰੀਨਗਰ ਹਾਈਵੇ ’ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਈ ਗਈ 5 ਕਿਲੋ ਆਈਈਡੀ ਬਰਾਮਦ

Join our subscribers list to get the latest news, updates and special offers directly in your inbox
ਜੇਐੱਨਐੱਨ, ਸ਼੍ਰੀਨਗਰ : ਸੁਰੱਖਿਆ ਬਲਾਂ ਦੀ ਸਤਰਕਤਾ ਅਤੇ ਮਜ਼ਬੂਤ ਖੂਫੀਆ ਤੰਤਰ ਨੇ ਇਕ ਵਾਰ ਫਿਰ ਕਸ਼ਮੀਰ ਘਾਟੀ ’ਚ ਇਕ ਬਹੁਤ ਵੱਡੇ ਹਾਦਸੇ ਨੂੰ ਟਾਲ ਦਿੱਤਾ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਸ਼੍ਰੀਨਗਰ ਹਾਈਵੇ ’ਤੇ ਵਾਨਪੋਰਾ ਇਲਾਕੇ ’ਚ ਆਈਈਡੀ ਲਗਾ ਕੇ ਰੱਖੀ ਸੀ। ਇਸਤੋਂ ਪਹਿਲਾਂ ਕਿ ਅੱਤਵਾਦੀ ਆਪਣੀ ਸਾਜਿਸ਼ ’ਚ ਕਾਮਯਾਬ ਹੁੰਦੇ, ਸੁਰੱਖਿਆ ਬਲਾਂ ਦੇ ਖੁਫੀਆ ਤੰਤਰਾਂ ਨੇ ਉਨ੍ਹਾਂ ਨੂੰ ਇਸ ਸਾਜਿਸ਼ ਤੋਂ ਜਾਣੂ ਕਰਵਾ ਦਿੱਤਾ ਅਤੇ ਤਲਾਸ਼ੀ ਅਭਿਆਨ ਦੌਰਾਨ ਸਡ਼ਕ ਕਿਨਾਰੇ ਲਗਾਈ ਗਈ 5 ਕਿਲੋ ਦੀ ਆਈਈਡੀ ਬਰਾਮਦ ਕਰ ਲਈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਪੁਲਵਾਮਾ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਅੱਤਵਾਦੀ ਆਈਈਡੀ ਬਲਾਸਟ ਕਰਕੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਰ ਉਥੇ ਕੀ ਸੀ. ਸੂਚਨਾ ਮਿਲਦੇ ਹੀ ਪੁਲਵਾਮਾ ਪੁਲਿਸ, ਆਰਮੀ ਦੀ 50 ਆਰਆਰ ਅਤੇ ਬੀਐਸਐਫ ਦੀ 183 ਬਟਾਲੀਅਨ ਦੀ ਟੀਮ ਸ਼੍ਰੀਨਗਰ ਵਾਨਪੋਰਾ ਇਲਾਕੇ ਵਿੱਚ ਪਹੁੰਚੀ ਅਤੇ ਸੜਕ ਉੱਤੇ ਵਿਛਾਏ ਆਈਈਡੀ ਦੀ ਭਾਲ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਦੇਖਿਆ ਕਿ ਮੁੱਖ ਸੜਕ ਦੇ ਨੇੜੇ ਮਿੱਟੀ ਨਰਮ ਸੀ, ਜਿਵੇਂ ਕਿ ਇਸਨੂੰ ਹੁਣੇ ਪੁੱਟ ਕੇ ਸੀਲ ਕੀਤਾ ਗਿਆ ਸੀ। ਜਦੋਂ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਪੁਸ਼ਟੀ ਹੋਈ ਕਿ ਇੱਥੇ ਆਈ.ਈ.ਡੀ. ਵਿਛਾਈ ਗਈ ਹੈ।