ਕੋਵਿਡ-19 ਵੈਕਸੀਨੇਸ਼ਨ ਸਬੰਧੀ ਜਾਗਰੂਕ ਕਰਨ ਲਈ ਡਾਈਟ ਵਿਖੇ ਨਾਟਕ ਦਾ ਮੰਚਨ

ਕੋਵਿਡ-19 ਵੈਕਸੀਨੇਸ਼ਨ  ਸਬੰਧੀ ਜਾਗਰੂਕ ਕਰਨ ਲਈ ਡਾਈਟ ਵਿਖੇ ਨਾਟਕ ਦਾ ਮੰਚਨ
ਫਰੀਦਕੋਟ 7 ਜਨਵਰੀ , ਰਿਜਨਲ ਆਊਟਰੀਚ ਬਿਊਰੋ ਚੰਡੀਗੜ੍ਹ , ਸੂਚਨਾ ਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਵਲੋਂ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਸੰਬਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੀਵੋ ਪੰਜਾਬ ਰੰਗ ਮੰਚ ਦੀ ਟੀਮ ਵੱਲੋਂ ਡਾਈਟ ਫਰੀਦਕੋਟ ਵਿਖੇ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਸੰਬੰਧੀ ਨਾਟਕ ਖੇਡਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਡਾਈਟ ਵਿਦਿਆਰਥੀ ਅਤੇ ਅਧਿਆਪਕ ਹਾਜਰ ਸਨ।
ਇਸ ਮੌਕੇ ਸਰਬਜੀਤ ਸਿੰਘ ਟੀਟੂ ਪ੍ਰਧਾਨ ਜੀਵੋ ਪੰਜਾਬ ਰੰਗ ਮੰਚ ਅਤੇ ਉਨ੍ਹਾਂ ਦੇ ਸਾਥੀ ਮਾਈਕਲ, ਕਰਮਜੀਤ, ਪਰਮਜੀਤ, ਗੁਰਇਕਬਾਲ ਕੌਰ, ਨਿਰੰਜਨ ਸਰਬਜੋਤ ਸਿੰਘ ਆਦਿ ਦੀ ਟੀਮ ਵੱਲੋਂ ਕੋਵਿਡ ਮਹਾਂਮਾਰੀ ਸਬੰਧੀ ਅਤੇ ਉਸ ਤੋਂ ਬਚਾਅ, ਟੀਕਾਕਰਨ, ਪੰਜਾਬ ਸਰਕਾਰ ਦੀਆਂ ਹਦਾਇਤਾਂ ,ਗਾਈਡਲਾਈਜ ਸਬੰਧੀ ਲੋਕਾਂ ਨੂੰ ਬੜੇ ਹੀ ਰੋਚਕ ਅਤੇ ਨਾਟਕੀ ਢੰਗ ਨਾਲ ਜਾਣੂ ਕਰਵਾਇਆ ਅਤੇ ਕੋਵਿਡ ਟੀਕਾਕਰਨ ਵੱਧ ਤੋਂ ਵੱਧ ਕਰਵਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀ ਸੁਖਵੀਰ ਇੰਦਰ ਸਿੰਘ, ਸ੍ਰੀ ਜਸਵੰਤ ਸਿੰਘ ਕੁੱਲ ਚੇਅਰਮੈਨ ਪੀ.ਟੀ.ਏ, ਸ੍ਰੀ ਰਜਵੰਤ ਕੌਰ, ਸ੍ਰੀ ਗੁਰਵਿੰਦਰ ਕੌਰ, ਸ੍ਰੀ ਕਮਲਜੀਤ ਸਿੰਘ, ਸ੍ਰੀ ਇੰਦਰਜੀਤ ਕੌਰ ਸਾਰੇ ਲੈਕਚਰਾਰ ਅਤੇ ਵਿਦਿਆਰਥੀ ਹਾਜ਼ਰ ਸਨ।